46

The Pir of Uch

46

The Pir of Uch

ਦੋਹਰਾ

ਪਸਰੀ ਸੈਨਾ ਤੁਰਕ ਕੀ ਚਹੁਂ ਦਿਸ਼ ਮਹਿਂ ਪੁਰਿ ਗ੍ਰਾਮ

pasaree sainaa turak kee chahun dish mahin pur graam

ਦਸ ਹਜ਼ਾਰ ਪਹੁਂਚ੍ਯੋ ਇਤੇ ਗੁਰ ਖੋਜਨਿ ਕੇ ਕਾਮ ॥੧॥

das hazaar pahunchayo ite gur khojan ke kaam ||1||

||1||

ਸ੍ਵੈਯਾ ਛੰਦ

ਨਬੀ ਗ਼ਨੀ ਖ਼ਾਂ ਤਿਸ ਹੀ ਦਲ ਮਹਿਂ ਗੁਰ ਕੀ ਤਨਕ ਭਨਕ ਸੁਨਿ ਕਾਨ

nabee ganee khaan tis hee dal mahin gur kee tanak bhanak sun kaan

ਖੋਜਤਿ ਪੁਰਿ ਮਹਿਂ ਇਤ ਉਤ ਘਰ ਫਿਰ ਦੁਰ ਦੁਰ ਸਭਿ ਤੇ ਚਹਤਿ ਪਛਾਨ

khojat pur mahin it ut ghar fir dur dur sabh te chehat pachhaan

ਆਗੇ ਗੁਰ ਢਿਗ ਰਹੇ ਬਹੁਤ ਚਿਰ ਬੇਚੇ ਆਨਿ ਮਹਾਨ ਕਿਕਾਨ

aage gur dtig rahe bahut chir beche aan mahaan kikaan

ਕੁਛਕ ਚਾਕਰੀ ਭੀ ਤਬਿ ਕੀਨੀ ਲੀਨਿ ਦਰਬ ਕੋ ਕਰਿ ਗੁਜ਼ਰਾਨ ॥੨॥

kuchhak chaakaree bhee tab keenee leen darab ko kar guzaraan ||2||

||2||

ਸਿਮਰਨ ਸਮੈਂ ਕਰ੍ਯੋ ਸੋ ਮਨ ਮਹਿਂ ਚਾਹ੍ਯੋ ਚਿਤ ਮਹਿਂ ਭਲੋ ਬਿਚਾਰ

simaran samain karayo so man mahin chaahayo chit mahin bhalo bichaar

ਹਮ ਤੇ ਸਰੈ ਸੇਵ ਸਤਿਗੁਰ ਕੀ ਯਾਂ ਤੇ ਨੀਕੀ ਅਪਰ ਨ ਕਾਰ

ham te sarai sev satigur kee yaan te neekee apar na kaar

ਸਦਨ ਗੁਲਾਬੇ ਕੇ ਤਬਿ ਆਏ ਸੁਨਿ ਸ਼੍ਰੀ ਪ੍ਰਭੁ ਨੇ ਲੀਏ ਹਕਾਰ

sadan gulaabe ke tab aae sun shree prabh ne lee hakaar

ਦਰਸ਼ਨ ਤੇ ਅਭਿਬੰਦਨ ਕਰਿ ਕੈ ਬੈਠਿ ਗਏ ਢਿਗ ਕੀਨਿ ਉਚਾਰ ॥੩॥

darashan te abhibandan kar kai baitth ge dtig keen uchaar ||3||

||3||

ਹਮ ਰਾਵਰ ਕੇ ਚਾਕਰ ਤਿਮ ਹੀ ਜਿਮ ਆਗੇ ਤੁਮ ਕਰਤੇ ਕਾਰ

ham raavar ke chaakar tim hee jim aage tum karate kaar

ਅਬਿ ਜੋ ਉਚਿਤ ਹੋਇ ਫੁਰਮਾਵਹੁ ਕਰਹਿਂ ਸੁ ਹਮ ਨਹਿਂ ਕੋ ਤਕਰਾਰ

ab jo uchit hoe furamaavahu karahin su ham nahin ko takaraar

ਸੁਨਿ ਗੁਰ ਭਨ੍ਯੋਂ ਰਹਹੁ ਢਿਗ ਹਮਰੇ ਗਮਨਹਿਂ ਸੰਗ ਚਲੋ ਹਿਤ ਧਾਰਿ

sun gur bhanayon rahahu dtig hamare gamanahin sang chalo hit dhaar

ਜਬਿ ਹਮ ਖੁਸ਼ੀ ਦੇਹਿਂ ਤਬਿ ਹਟੀਅਹਿ ਕਾਰਜ ਇਹੀ ਦਿਵਸ ਦੋ ਚਾਰ ॥੪॥

jab ham khushee dehin tab hatteeeh kaaraj ihee divas do chaar ||4||

||4||

ਮਾਨਿ ਬੈਨ ਕੋ ਬੋਲੇ ਬਿਹਤਰ ਰਹੇ ਕਿਸੀ ਕੇ ਘਰ ਤਬਿ ਜਾਇ

maan bain ko bole bihatar rahe kisee ke ghar tab jaae

ਸੁਪਤੇ ਸਤਿਗੁਰ ਬਹੁਰ ਜਾਮਨੀ ਆਪ ਆਪਨੇ ਸਿਖ ਸਭਿ ਥਾਂਇ

supate satigur bahur jaamanee aap aapane sikh sabh thaane

ਸਹਿਤ ਕੁਟੰਬ ਗੁਲਾਬਾ ਸੁਪਤ੍ਯੋ ਤੁਰਕ ਪਕਰਿ ਲੇ ਦੇਹਿਂ ਸਜ਼ਾਇ

sahit kuttanb gulaabaa supatayo turak pakar le dehin sazaae

ਤ੍ਰਾਸ ਧਰੇ ਉਰ ਜਾਗਤਿ ਬੈਠ੍ਯੋ ਗੁਰ ਕੋ ਰੁਖਸਦ ਕਰੌਂ ਬਨਾਇ ॥੫॥

traas dhare ur jaagat baitthayo gur ko rukhasad karauan banaae ||5||

||5||

ਸਵਾ ਜਾਮ ਜਬਿ ਰਹੀ ਜਾਮਨੀ ਪੰਚ ਰਜਤਪਣ ਲੇ ਇਕ ਥਾਨ

savaa jaam jab rahee jaamanee panch rajatapan le ik thaan

ਸਤਿਗੁਰ ਸੁਪਤ ਜਗਾਵਨ ਕੀਨੇ ਆਗੇ ਧਰਿ ਕਰਿ ਜੋਰੇ ਪਾਨ

satigur supat jagaavan keene aage dhar kar jore paan

ਪਿਖਿ ਬਿਦਾਇਗੀ ਸਤਿਗੁਰ ਬੋਲੇ ਕਹਾਂ ਗੁਲਾਬਾ ਤੈਂ ਕ੍ਰਿਤਿ ਠਾਨਿ

pikh bidaaeigee satigur bole kahaan gulaabaa tain krit tthaan

ਧੀਰਜ ਧਰਹੁ ਨ ਭਰਮਹੁ ਉਰ ਮਹਿਂ ਪੂਰਬ ਸਮਸਰ ਬਨਿ ਸਵਧਾਨ ॥੬॥

dheeraj dharahu na bharamahu ur mahin poorab samasar ban savadhaan ||6||

||6||

ਸ਼੍ਰੀ ਸਤਿਗੁਰ ਤੁਮ ਸਮਰਥ ਸਭਿ ਬਿਧਿ ਮੈਂ ਗ਼ਰੀਬ ਅਬਿ ਮਾਰ੍ਯੋ ਜਾਇ

shree satigur tum samarath sabh bidh main gareeb ab maarayo jaae

ਗਹੈਂ ਤੁਰਕ ਲੈ ਕੈਦ ਕਰਹਿਂਗੇ ਸਭਿ ਕੁਟੰਬ ਜੁਤਿ ਦੇਹਿਂ ਸਜ਼ਾਇ

gahain turak lai kaid karahinge sabh kuttanb jut dehin sazaae

ਤ੍ਰਸਤਿ ਰਿਦੈ ਪਿਖਿ ਸਤਿਗੁਰੂ ਬੋਲੇ ਅਹੋ ਗੁਲਾਬਾ ਨਹਿਂ ਭਰਮਾਇ

trasat ridai pikh satiguroo bole aho gulaabaa nahin bharamaae

ਜਿਹ ਗੁਰ ਡਾਢੇ ਤਿਹ ਸਿਖ ਡਾਢੇ ਲਗਨ ਨ ਪਾਵੈ ਤਾਤੀ ਵਾਇ ॥੭॥

jih gur ddaadte tih sikh ddaadte lagan na paavai taatee vaae ||7||

||7||

ਸ਼੍ਰੀ ਸਤਿਗੁਰ ਤੁਮ ਸਮਰਥ ਬਡ ਬਲ ਮੈਂ ਮਾੜੋ ਕਿਮ ਹ੍ਵੈ ਨ ਬਚਾਇ

shree satigur tum samarath badd bal main maarro kim hvai na bachaae

ਬਹੁਰ ਉਪਾਇ ਨ ਕੋ ਬਨਿ ਆਵੈ ਜਬਿ ਪੁਰਿ ਮਹਿਂ ਹੋਵਹੁ ਬਿਦਤਾਇ

bahur upaae na ko ban aavai jab pur mahin hovahu bidataae

ਪੁਨ ਪ੍ਰਭੁ ਭਨ੍ਯੋ ਨਹੀਂ ਤੁਮ ਮਾੜੋ ਗੁਰੂ ਪੀਨ ਤੁਹਿ ਪੀਨ ਬਨਾਇ

pun prabh bhanayo naheen tum maarro guroo peen tuhi peen banaae

ਬੰਕੋ ਬਾਰ ਨ ਹੋਵਨ ਪਾਵੈ ਅੰਗ ਸੰਗ ਨਿਤ ਬਨਹਿਂ ਸਹਾਇ ॥੮॥

banko baar na hovan paavai ang sang nit banahin sahaae ||8||

||8||

ਬਹੁਰ ਗੁਲਾਬੇ ਡਰ ਧਰਿ ਭਾਖ੍ਯੋ ਮੈਂ ਮਾੜੋ ਨਹਿਂ ਬਚਿਬੋ ਹੋਇ

bahur gulaabe ddar dhar bhaakhayo main maarro nahin bachibo hoe

ਸੁਨਿ ਪ੍ਰਭੁ ਕਹ੍ਯੋ ਰਹਹੁ ਤੁਮ ਮਾੜੇ ਪਦ ਜੋਰਾਵਰ ਲਿਯੋ ਨ ਕੋਇ

sun prabh kehayo rahahu tum maarre pad joraavar liyo na koe

ਜਬਿ ਸਤਿਗੁਰ ਕੁਰਖੇਤਰ ਗਮਨੇ ਉਤਰ ਤਬਿ ਚਮਕੌਰ ਸੁ ਜੋਇ

jab satigur kurakhetar gamane utar tab chamakauar su joe

ਹੁਤੋ ਨਿਹਾਲਾ ਗ੍ਰਾਮ ਚੌਧਰੀ ਸੇਵਾ ਕਰੀ ਭਾਉ ਧਰਿ ਸੋਇ ॥੯॥

huto nihaalaa graam chauadharee sevaa karee bhaau dhar soe ||9||

||9||

ਸੁਨਿ ਸੁਨਿ ਸੰਗਤਿ ਦਰਸ਼ਨ ਕੇ ਹਿਤ ਮਿਲੀ ਆਇ ਲੇ ਅਨਿਕ ਅਕੋਰ

sun sun sangat darashan ke hit milee aae le anik akor

ਮਾਛੀਵਾਰੇ ਕੀ ਖੱਤ੍ਰਾਣੀ ਸੁਨਿ ਪਹੁਂਚੀ ਉਰ ਪ੍ਰੇਮ ਨਿਹੋਰਿ

maachheevaare kee khatraanee sun pahunchee ur prem nihor

ਸੂਖਮ ਬਸਤ੍ਰ ਥਾਨ ਇਕ ਆਨ੍ਯੋਂ ਅਰਪ੍ਯੋ ਨਮੋ ਕਰੀ ਕਰ ਜੋਰਿ

sookham basatr thaan ik aanayon arapayo namo karee kar jor

ਸ਼੍ਰੀ ਮੁਖ ਤੇ ਪਿਖਿ ਕਰਿ ਫੁਰਮਾਯਹੁ ਸਿੱਖਣੀਏ ਜਾਚਹੁ ਚਿਤ ਲੋਰਿ ॥੧੦॥

shree mukh te pikh kar furamaayahu sikhanee jaachahu chit lor ||10||

||10||

ਕਰਿ ਬੰਦਨ ਖੱਤ੍ਰਾਣੀ ਭਾਖ੍ਯੋ ਪਾਤਸ਼ਾਹੁ ਮੇਰੀ ਅਰਦਾਸ

kar bandan khatraanee bhaakhayo paatashaahu meree aradaas

ਭਈ ਬ੍ਰਿਧਾ ਮੈਂ ਗਮਨ੍ਯੋ ਜਾਇ ਨ ਕਿਮ ਪਹੁਂਚੌ ਰਾਵਰ ਕੇ ਪਾਸ

bhee bridhaa main gamanayo jaae na kim pahunchau raavar ke paas

ਸੂਖਮ ਸੂਤ ਕਾਤ ਕਰਿ ਨਿਤ ਹੀ ਭੇਟ ਦੇਤਿ ਮੈਂ ਸੁੰਦਰ ਬਾਸ

sookham soot kaat kar nit hee bhett det main sundar baas

ਕਿਮ ਦਰਸ਼ਨ ਮੁਝ ਪ੍ਰਾਪਤਿ ਹੋਵਹਿ ਇਹ ਕਿਮ ਪੂਰਨ ਹੋਵੈ ਆਸ ॥੧੧॥

kim darashan mujh praapat hoveh ih kim pooran hovai aas ||11||

||11||

ਸੁਨਿ ਗੁਰ ਕਹ੍ਯੋ ਬਸਤ੍ਰ ਹਮ ਲੈ ਹੈਂ ਜਹਿਂ ਤੂੰ ਬਸਹਿਂ ਤਿਸੀ ਪੁਰਿ ਆਇ

sun gur kehayo basatr ham lai hain jahin toon basahin tisee pur aae

ਕਾਤ ਬਨਾਇ ਤ੍ਯਾਰ ਕਰਿ ਰਹੀਯਹਿ ਪਹਰੈਂਗੇ ਨਿਜ ਅੰਗ ਸਜਾਇ

kaat banaae tayaar kar raheeyeh paharainge nij ang sajaae

ਮਹਾਂ ਪ੍ਰਸਾਦ ਅਚਹੁ ਲੇ ਹਮ ਤੇ ਇਮ ਕਹਿ ਸਤਿਗੁਰ ਦਿਯੋ ਸੁ ਖਾਇ

mahaan prasaad achahu le ham te im keh satigur diyo su khaae

ਹੁਇ ਅਨੰਦ ਪੁਰ ਸਦਨ ਸਿਧਾਰੀ ਕਾਤ ਬਸਤ੍ਰ ਤਿਨ ਧਰ੍ਯੋ ਬਨਾਇ ॥੧੨॥

hue anand pur sadan sidhaaree kaat basatr tin dharayo banaae ||12||

||12||

ਤਿਸ ਕੋ ਕਹ੍ਯੋ ਹੁਤੋ ਜਿਮ ਪੂਰਬ ਸੋ ਸਿਮਰਨ ਕਰਿ ਗੁਰ ਤਿਸ ਕਾਲ

tis ko kehayo huto jim poorab so simaran kar gur tis kaal

ਕਹ੍ਯੋ ਗੁਲਾਬੇ ਸੋਂ ਤਿਸ ਛਿਨ ਮਹਿਂ ਛੱਤ੍ਰਾਣੀ ਜੋ ਬ੍ਰਿਧਾ ਬਿਸਾਲ

kehayo gulaabe son tis chhin mahin chhatraanee jo bridhaa bisaal

ਕਰਹੁ ਹਕਾਰਨ ਸੰਗ ਸੁ ਆਨਹੁ ਤਿਸ ਕੀ ਪੁਰਹਿਂ ਕਾਮਨਾ ਹਾਲ

karahu hakaaran sang su aanahu tis kee purahin kaamanaa haal

ਸੁਨਤਿ ਹੁਕਮ ਕੋ ਗਯੋ ਤੁਰਤ ਤਬਿ ਜਹਾਂ ਸਦਨ ਥੋ ਖੋਜਿ ਉਤਾਲਾ ॥੧੩॥

sunat hukam ko gayo turat tab jahaan sadan tho khoj utaalaa ||13||

||13||

ਭੇਤ ਬਤਾਯਹੁ ਸਕਲ ਗੁਰੂ ਕੋ ਸੁਨਿ ਹਰਖੀ ਪਰਖੀ ਸਭਿ ਬਾਤ

bhet bataayahu sakal guroo ko sun harakhee parakhee sabh baat

ਸੂਖਮ ਬਸਤ੍ਰ ਥਾਨ ਦ੍ਵੈ ਲੈ ਕਰਿ ਚਲਿ ਆਈ ਬਿਰਧਾ ਉਤਲਾਤਿ

sookham basatr thaan dvai lai kar chal aaee biradhaa utalaat

ਧਰਿ ਅਕੋਰ ਕਰ ਜੋਰਿ ਨਮੋ ਕਰਿ ਹੇਰਿ ਹੇਰਿ ਕਰਿ ਸੁੰਦਰ ਗਾਤ

dhar akor kar jor namo kar her her kar sundar gaat

ਅਧਿਕ ਮੁਦਤਿ ਮਨ ਪ੍ਰੇਮ ਉਦਤਿ ਹੁਇ ਧੰਨ ਭਾਗ ਮੈਂ ਪਿਖਿ ਸੱਖ੍ਯਾਤ ॥੧੪॥

adhik mudat man prem udat hue dhan bhaag main pikh sakhayaat ||14||

||14||

ਗੁਰ ਪ੍ਰਸੰਨ ਹੁਇ ਕਹ੍ਯੋ ਤਾਂਹਿ ਕੋ ਭੇਟ ਅੰਤ ਕੀ ਹਮ ਨੇ ਲੀਨ

gur prasan hue kehayo taanhi ko bhett ant kee ham ne leen

ਅੰਤ ਸਮਾਂ ਪੂਨ੍ਯੋ ਅਬਿ ਤੇਰੋ ਤਜਿ ਤਨ ਉੱਤਮ ਪਦ ਕੋ ਦੀਨਿ

ant samaan poonayo ab tero taj tan utam pad ko deen

ਕਰਿ ਦਰਸ਼ਨ ਕੋ ਗਮਨੀ ਸੋ ਪੁਨ ਬਾਕ ਗੁਲਾਬੇ ਸਨ ਗੁਰ ਕੀਨ

kar darashan ko gamanee so pun baak gulaabe san gur keen

ਸਿਯਨਹਾਰ ਤੇ ਤੁਰਤ ਸਿਵਾਵਹੁ ਗੁਰ ਪੈਰਾਹਨ ਬਨੈ ਨਵੀਨ ॥੧੫॥

siyanahaar te turat sivaavahu gur pairaahan banai naveen ||15||

||15||

ਸੁਨਿ ਕਰਿ ਜਾਇ ਤ੍ਯਾਰ ਕਰਿਵਾਯਹੁ ਏਕ ਚਾਦਰਾ ਅਰੁ ਗੁਰ ਚੀਰ

sun kar jaae tayaar karivaayahu ek chaadaraa ar gur cheer

ਬਹੁਰ ਕਹ੍ਯੋ ਕਰਿ ਸ਼੍ਯਾਮ ਬਰਨ ਪਟ ਲੇ ਕਰਿ ਆਵਹੁ ਹਮਰੇ ਤੀਰ

bahur kehayo kar shayaam baran patt le kar aavahu hamare teer

ਨਬੀ ਗ਼ਨੀ ਖਾਂ ਤਬਿ ਚਲਿ ਆਏ ਨਿਕਸਨ ਭੇਵ ਕਹ੍ਯੋ ਗੁਰ ਧੀਰ

nabee ganee khaan tab chal aae nikasan bhev kehayo gur dheer

ਲੇਹੁ ਪ੍ਰਯੰਕ ਉਠਾਇ ਸੀਸ ਪਰ ਉਲਂਘਹਿਂ ਤੁਰਕਨ ਭੀਰ ਬਹੀਰ ॥੧੬॥

lehu prayank utthaae sees par ulanghahin turakan bheer baheer ||16||

||16||

ਸੁੰਦਰ ਲੀਨ ਪ੍ਰਯੰਕ ਏਕ ਤਬਿ ਸੂਖਮ ਆਸਤਰਨ ਤੇ ਛਾਇ

sundar leen prayank ek tab sookham aasataran te chhaae

ਚਹੁੰ ਪਾਵਨ ਸਨ ਪੰਖ ਮੋਰ ਕੇ ਬਾਂਧੇ ਆਛੀ ਰੀਤ ਬਨਾਇ

chahun paavan san pankh mor ke baandhe aachhee reet banaae

ਅਪਰ ਛਰੀ ਬਾਂਧੀ ਸੰਗ ਤਿਨ ਕੇ ਹਿਤ ਛਾਇਆ ਕੇ ਚਾਰਹੁਂ ਥਾਇ

apar chharee baandhee sang tin ke hit chhaaeaa ke chaarahun thaae

ਮੁੱਠਾ ਏਕ ਮੋਰ ਪਰ ਕੇਰਾ ਇੱਤ੍ਯਾਦਿਕ ਤ੍ਯਾਰੀ ਕਰਿਵਾਇ ॥੧੭॥

mutthaa ek mor par keraa itayaadik tayaaree karivaae ||17||

||17||

ਬਸਤ੍ਰ ਤ੍ਯਾਰ ਕਰਿ ਲ੍ਯਾਇ ਗੁਲਾਬਾ ਗਰੇ ਪਿਰਾਹਨ ਸਤਿਗੁਰ ਪਾਇ

basatr tayaar kar layaae gulaabaa gare piraahan satigur paae

ਦੀਰਘ ਲਿਯੋ ਚਾਦਰਾ ਊਪਰ ਹਾਜੀ ਅਪਨੋ ਰੂਪ ਬਨਾਇ

deeragh liyo chaadaraa aoopar haajee apano roop banaae

ਨਹਿਂ ਦਸਤਾਰ ਸੀਸ ਪਰ ਰਾਖੀ ਪੀਛੇ ਕੇਸ਼ ਦੀਏ ਲਰਕਾਇ

nahin dasataar sees par raakhee peechhe kesh dee larakaae

ਛਾਦਿ ਚਾਦਰੇ ਸੋਂ ਦੁਤਿ ਪਾਵਤਿ ਤਮ ਪਟ ਮਹਿਂ ਮੁਖਚੰਦ ਸੁਹਾਇ ॥੧੮॥

chhaad chaadare son dut paavat tam patt mahin mukhachand suhaae ||18||

||18||

ਚੜਿ ਬੈਠੇ ਗੁਰ ਤਿਸ ਪ੍ਰਯੰਕ ਪਰ ਸਿਰ ਪਰ ਚਾਰਹੁਂ ਲੀਨਿ ਉਠਾਈ

charr baitthe gur tis prayank par sir par chaarahun leen utthaaee

ਨਬੀ ਗ਼ਨੀ ਖ਼ਾਂ ਆਗਲ ਪਾਵੇ ਦੋਨਹੁਂ ਸਿਰ ਧਰਿ ਚਲਿ ਅਗਵਾਇ

nabee ganee khaan aagal paave donahun sir dhar chal agavaae

ਧਰਮ ਸਿੰਘ ਅਰੁ ਮਾਨ ਸਿੰਘ ਜੁਗ ਪਾਛਲ ਪਾਵੇ ਸੀਸ ਧਰਾਇ

dharam singh ar maan singh jug paachhal paave sees dharaae

ਦਯਾ ਸਿੰਘ ਮੁੱਠਾ ਕਰ ਧਾਰ੍ਯੋ ਗਨ ਮੋਰਨ ਪਰ ਬੰਧ ਬਨਾਇ ॥੧੯॥

dayaa singh mutthaa kar dhaarayo gan moran par bandh banaae ||19||

||19||

ਨਿਕਸੇ ਪ੍ਰਥਮ ਬਜ਼ਾਰ ਪੰਥ ਕੋ ਸਨੇ ਸਨੇ ਗਮਨੇ ਇਸ ਭਾਂਤਿ

nikase pratham bazaar panth ko sane sane gamane is bhaant

ਜੋ ਬੂਝੈ ਇਹ ਕੌਨ ਪ੍ਰਯੰਕ ਪਰ ਕਿਤ ਤੇ ਆਏ ਕਿਤ ਕੋ ਜਾਤ

jo boojhai ih kauan prayank par kit te aae kit ko jaat

ਨਬੀ ਗ਼ਨੀ ਖ਼ਾਂ ਉੱਤਰ ਦੇਂ ਤਿਨ ਉੱਚ ਨਗਰ ਕੇ ਸੱਯਦ ਜ਼ਾਤ

nabee ganee khaan utar den tin uch nagar ke sayad zaat

ਹਾਜੀ ਅਹੈਂ ਹੱਜ ਕਰਿ ਆਏ ਮਨ ਕੀ ਮੌਜ ਸਹਿਤ ਬਿਚਰਾਤਿ ॥੨੦॥

haajee ahain haj kar aae man kee mauaj sahit bicharaat ||20||

||20||

ਸਿੰਘਨ ਸੀਸ ਸ਼ਮਸ਼ ਜੋ ਅਪਨੀ ਸੰਗ ਚਾਦਰੇ ਛਾਦਨ ਕੀਨਿ

singhan sees shamash jo apanee sang chaadare chhaadan keen

ਗਮਨੇ ਸ਼੍ਰੀ ਪ੍ਰਭੁ ਜਾਤਿ ਅੱਗ੍ਰ ਕੋ ਪੂਜ ਤੁਰਕ ਗਨ ਕੇ ਬਨ ਪੀਨ

gamane shree prabh jaat agr ko pooj turak gan ke ban peen

ਸ਼ਰਧਾਵਾਨ ਬੰਦਨਾ ਠਾਨਹਿਂ ਹੇਰਹਿਂ ਅਦਭੁਤ ਰੂਪ ਨਵੀਨ

sharadhaavaan bandanaa tthaanahin herahin adabhut roop naveen

ਪੁਰਿ ਤੇ ਨਿਕਸਿ ਅੱਗ੍ਰ ਕੇ ਮਗ ਚਲਿ ਸ਼੍ਰੀ ਸਤਿਗੁਰ ਸਭਿ ਰੀਤਿ ਪ੍ਰਬੀਨ ॥੨੧॥

pur te nikas agr ke mag chal shree satigur sabh reet prabeen ||21||

||21||

ਕੇਤਿਕ ਕੋਸ ਗਏ ਜਬਿ ਚਲਿ ਕੈ ਸੈਨਾ ਪਸਰੀ ਤੁਰਕਨ ਕੇਰ

ketik kos ge jab chal kai sainaa pasaree turakan ker

ਫਿਰਹਿਂ ਹਜ਼ਾਰਹੁਂ ਇਤ ਉਤ ਡੋਲਤਿ ਪਰੇ ਹਜ਼ਾਰਹੁਂ ਕਰਿ ਕਰਿ ਡੇਰ

firahin hazaarahun it ut ddolat pare hazaarahun kar kar dder

ਉਤਰ੍ਯੋ ਇਕ ਉਮਰਾਵ ਅਗਾਰੀ ਪੰਚ ਹਜ਼ਾਰ ਚਮੂੰ ਤਿਸ ਕੇਰ

autarayo ik umaraav agaaree panch hazaar chamoon tis ker

ਨਿਕਟ ਪ੍ਰਯੰਕ ਗੁਰੂ ਕੋ ਗਮਨ੍ਯੋਂ ਕਿਤਿਕ ਸਿਪਾਹੀ ਆਵਤਿ ਹੇਰ ॥੨੨॥

nikatt prayank guroo ko gamanayon kitik sipaahee aavat her ||22||

||22||

ਜਾਇ ਕਹ੍ਯੋ ਉਮਰਾਵ ਅਗਾਰੀ ਇਕ ਪ੍ਰਯੰਕ ਪਰ ਚਢ੍ਯੋ ਸਿਧਾਇ

jaae kehayo umaraav agaaree ik prayank par chadtayo sidhaae

ਫੈਲੀ ਚਮੂੰ ਸਕਲ ਜਿਸ ਕਾਰਨ ਗੁਰ ਧਰਿ ਭੇਸ ਨਿਕਸ ਨਹਿਂ ਜਾਇ

failee chamoon sakal jis kaaran gur dhar bhes nikas nahin jaae

ਥਾਨ ਥਾਨ ਪੁਰਿ ਗ੍ਰਾਮਨਿ ਮਹਿਂ ਸਭਿ ਜਿਤ ਤਿਸ ਖੋਜਤਿ ਹੈਂ ਸਮੁਦਾਇ

thaan thaan pur graaman mahin sabh jit tis khojat hain samudaae

ਸਾਵਧਾਨ ਤੁਮ ਭੀ ਕਰਿ ਨਿਰਨੈ ਨਰ ਤੇ ਓਪਰੇ ਤੈਂ ਨਿਕਸਾਇ ॥੨੩॥

saavadhaan tum bhee kar niranai nar te opare tain nikasaae ||23||

||23||

ਸੁਨਿ ਉਮਰਾਵ ਪਠੇ ਸ਼ੁਭ ਮਤਿ ਨਰ ਬੂਝਹੁ ਜਾਇ ਪ੍ਰਯੰਕ ਪਰ ਕੋਇ

sun umaraav patthe shubh mat nar boojhahu jaae prayank par koe

ਤੁਰਤ ਆਇ ਕਰਿ ਊਚੇ ਬੋਲੇ ਖਰੇ ਰਹਹੁ ਬਤਲਾਵਹੁ ਸੋਇ

turat aae kar aooche bole khare rahahu batalaavahu soe

ਕਿਤ ਤੇ ਆਏ ਜਾਹਿਂ ਕਹਾਂ ਕੋ ਜਾਮਾ ਕੌਨ ਆਪ ਕੋ ਹੋਇ

kit te aae jaahin kahaan ko jaamaa kauan aap ko hoe

ਨਬੀ ਗ਼ਨੀ ਖ਼ਾਂ ਉੱਤਰ ਦੀਨਸਿ ਇਹ ਸੱਯਦ ਉਚ ਬਾਸੀ ਜੋਇ ॥੨੪॥

nabee ganee khaan utar deenas ih sayad uch baasee joe ||24||

||24||

ਕਰੀ ਹੱਜ ਹਾਜੀ ਏ ਦੀਰਘ ਜਹਾਂ ਮੌਜ ਤਹਿਂ ਨਿਤ ਬਿਚਰੰਤਿ

karee haj haajee e deeragh jahaan mauaj tahin nit bicharant

ਸੁਨਤਿ ਸਿਪਾਹੀ ਗਮਨੇ ਤੂਰਨ ਪਹੁਂਚਿ ਨਿਕਟ ਉਮਰਾਵ ਭਨੰਤਿ

sunat sipaahee gamane tooran pahunch nikatt umaraav bhanant

ਸੱਯਦ ਇਹ ਹਾਜੀ ਹਜ ਕਰਿ ਕੈ ਫਿਰਤਿ ਆਪਨੇ ਮਤੇ ਮਤੰਤ

sayad ih haajee haj kar kai firat aapane mate matant

ਨਗਰ ਉੱਚ ਕੋ ਬਾਸੀ ਭਾਖਤਿ ਦੀਰਘ ਪੀਰ ਰੀਤਿ ਲਖਿਯੰਤਿ ॥੨੫॥

nagar uch ko baasee bhaakhat deeragh peer reet lakhiyant ||25||

||25||

ਸਕਲ ਕਚਹਿਰੀ ਸੁਨਿ ਗਨ ਤੁਰਕਨ ਮਸਲਤ ਕਰੀ ਗੁਰੂ ਨ ਸਿਧਾਇ

sakal kachahiree sun gan turakan masalat karee guroo na sidhaae

ਨਿਸ ਕੋ ਡੇਰੇ ਬਿਖੈ ਉਤਾਰਹੁ ਖਾਨ ਪਾਨ ਤੇ ਪਰਖ੍ਯੋ ਜਾਇ

nis ko ddere bikhai utaarahu khaan paan te parakhayo jaae

ਹੋਤਿ ਫਜਰ ਕੇ ਰੁਖਸਦ ਕਰੀਯਹਿ ਆਪ ਕਰਹੁ ਜ਼ਾਰਤ ਦਰਸਾਇ

hot fajar ke rukhasad kareeyeh aap karahu zaarat darasaae

ਇਮ ਕਹਿ ਪਠੇ ਸਿਪਾਹੀ ਪਹੁਂਚੇ ਢਿਗ ਸਤਿਗੁਰ ਕੇ ਕਹੀ ਸੁਨਾਇ ॥੨੬॥

eim keh patthe sipaahee pahunche dtig satigur ke kahee sunaae ||26||

||26||

ਹੁਕਮ ਕਰ੍ਯੋ ਉਮਰਾਵ ਆਪ ਕੋ ਡੇਰਾ ਕਰੀਅਹਿ ਨਿਸ ਇਕ ਆਇ

hukam karayo umaraav aap ko dderaa kareeeh nis ik aae

ਫਜਰ ਜਾਹੁ ਜਿਤ ਇੱਛਾ ਹੋਵੈ ਬਹੁਰ ਨਹੀਂ ਕੋ ਤੁਮ ਅਟਕਾਇ

fajar jaahu jit ichhaa hovai bahur naheen ko tum attakaae

ਦਯਾ ਸਿੰਘ ਸੁਨਿ ਬਾਕ ਬਖਾਨ੍ਯੋਂ ਤੰਬੂ ਦੀਜੈ ਪ੍ਰਿਥਕ ਲਗਾਇ

dayaa singh sun baak bakhaanayon tanboo deejai prithak lagaae

ਤਬਹਿ ਪੀਰ ਜੀ ਸਿਵਰ ਕਰਹਿਂਗੇ ਜ਼ਾਰਤਿ ਕਰਹਿਂ ਆਇ ਸਮੁਦਾਇ ॥੨੭॥

tabeh peer jee sivar karahinge zaarat karahin aae samudaae ||27||

||27||

ਤਿਨਹੁ ਬੂਝਿ ਉਮਰਾਵ ਲਯੋ ਪੁਨ ਬਾਹਰ ਪੌਰ ਦੁਰਗ ਕੇ ਮਾਂਹਿ

tinahu boojh umaraav layo pun baahar pauar durag ke maanhi

ਅੰਤਰ ਜੈਬੇ ਕੋ ਮਗ ਢਿਗ ਢਿਗ ਤਿਹ ਠਾਂ ਤੰਬੂ ਦੀਨਿ ਲਗਾਇ

antar jaibe ko mag dtig dtig tih tthaan tanboo deen lagaae

ਨਬੀ ਗ਼ਨੀ ਖ਼ਾਂ ਗਮਨੇ ਅੰਤਰ ਦਯਾ ਸਿੰਘ ਪਸ਼ਚਾਤ ਚਲਾਇ

nabee ganee khaan gamane antar dayaa singh pashachaat chalaae

ਧਰਮ ਸਿੰਘ ਅਰੁ ਮਾਨ ਸਿੰਘ ਜੁਗ ਪਾਛਲ ਪਾਵੇ ਸੀਸ ਉਠਾਇ ॥੨੮॥

dharam singh ar maan singh jug paachhal paave sees utthaae ||28||

||28||

ਪ੍ਰਥਮ ਪੌਰ ਕੇ ਅੰਤਰ ਬਰ ਕਰਿ ਦੁਤੀ ਪੌਰ ਕੇ ਕੁਛ ਅਗਵਾਇ

pratham pauar ke antar bar kar dutee pauar ke kuchh agavaae

ਤੰਬੂ ਬਿਖੈ ਪ੍ਰਯੰਕ ਉਤਾਰ੍ਯੋ ਪੰਚਹੁਂ ਬੈਠੇ ਢਿਗ ਦਰਸਾਇ

tanboo bikhai prayank utaarayo panchahun baitthe dtig darasaae

ਕਿਤਿਕ ਦੇਰ ਮਹਿਂ ਪੁਨ ਨਰ ਆਯੋ ਤੁਮ ਸੋਂ ਕਹਿ ਭੇਜ੍ਯੋ ਉਮਰਾਇ

kitik der mahin pun nar aayo tum son keh bhejayo umaraae

ਕਹੈਂ ਸ਼ਾਹਦੀ ਆਨ ਜਿ ਕੋਈ ਨਿਸ਼ਚੇ ਸੱਯਦ ਦੇਹੁ ਬਤਾਇ ॥੨੯॥

kahain shaahadee aan ji koee nishache sayad dehu bataae ||29||

||29||

ਤੌ ਤੁਮ ਜਾਨ ਪਾਇਗੋ ਆਗੇ ਜੇ ਕੋ ਨਹੀਂ ਬਤਾਵੈ ਆਇ

tau tum jaan paaeigo aage je ko naheen bataavai aae

ਤੌ ਅਟਕੇ ਹੀ ਇਹ ਠਾਂ ਰਹਿ ਹੋ ਇਸ ਕਾਰਨ ਕੁਛ ਕਰਹੁ ਉਪਾਇ

tau attake hee ih tthaan reh ho is kaaran kuchh karahu upaae

ਸ਼੍ਰੀ ਗੁਰ ਸੁਨਿ ਮੁਖ ਤੇ ਫੁਰਮਾਯਹੁ ਸੱਯਦ ਬਸੈ ਨੂਰਪੁਰਿ ਥਾਇਂ

shree gur sun mukh te furamaayahu sayad basai noorapur thaaein

ਅਬਿ ਮਾਛੀਵਾਰੇ ਹੈ ਦਲ ਮਹਿਂ ਤਿਸ ਕੋ ਬੂਝਹੁ ਲੇਹੁ ਬੁਲਾਇ ॥੩੦॥

ab maachheevaare hai dal mahin tis ko boojhahu lehu bulaae ||30||

||30||

ਅਬਿ ਨ ਰਜਾਇ ਹਕਾਰਨ ਕਰਿ ਹੈ ਭੋਰ ਹੋਤਿ ਲੌ ਸੋ ਚਲਿ ਆਇ

ab na rajaae hakaaran kar hai bhor hot lau so chal aae

ਇਮ ਸੁਨਿ ਕੈ ਉਮਰਾਵ ਸੁ ਤਤਛਿਨ ਪਠ੍ਯੋ ਸਊਰ ਜਾਹਿ ਉਤਲਾਇ

eim sun kai umaraav su tatachhin patthayo saoor jaeh utalaae

ਨੂਰ ਪੁਰੇ ਕੋ ਸੱਯਦ ਦਲ ਮਹਿਂ ਅਮੁਕ ਸਿਵਰ ਮਹਿਂ ਲ੍ਯਾਉ ਬੁਲਾਇ

noor pure ko sayad dal mahin amuk sivar mahin layaau bulaae

ਗਮਨ੍ਯੋਂ ਚਢਿ ਕੈ ਮਾਛੀਵਾਰੇ ਗੁਰੂ ਤੰਬੂ ਮਹਿਂ ਟਿਕੇ ਸੁਹਾਇ ॥੩੧॥

gamanayon chadt kai maachheevaare guroo tanboo mahin ttike suhaae ||31||

||31||

Open

Playlists / 1

  • Rut 06 Adhyai 45 - Machhivaray - 1999-02-18 Sant Giani Inderjeet Singh (Raqbe Wale)Sant Giani Inderjit Singh Raqbewale
Play in order